ਮਸ਼ਹੂਰ ਯੂਟਿਊਬਰ 'ਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਵਲੋਂ ਗੁਰੂ ਗੋਬਿੰਦ ਸਿੰਘ ਤੇ ਦੀਵਾਨ ਟੋਡਰ ਮੱਲ ਦਾ ਐਨੀਮੇਸ਼ਨ ਰਾਹੀਂ ਫਿਲਮਾਂਕਣ ਕੀਤਾ ਗਿਆ,ਜਿਸ ਦੇ ਵਿਰੋਧ ਵਿੱਚ ਅੱਜ ਵਿੱਕੀ ਥਾਮਸ ਅਤੇ ਸਿੱਖ ਜਥੇਬੰਦਿਆਂ ਵਲੋਂ ਅੰਮ੍ਰਿਤਸਰ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ I ਸਿੱਖ ਜਥੇਬੰਦਿਆਂ ਵਲੋਂ ਇਹ ਮੰਗ ਕੀਤੀ ਗਈ ਕੇ ਸਰਕਾਰ ਸਿੱਖ ਇਤਿਹਾਸ ਨਾਲ ਛੇੜ ਛਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਤਾਂ ਜੋ ਅਜਿਹੇ ਲੋਕ ਇਹੋ ਜਹੀ ਗ਼ਲਤੀ ਨਾ ਕਰਨ।